utterance_id
stringlengths 11
11
| text
stringlengths 1
318
| audio
audioduration (s) 2
316
|
---|---|---|
utt00000001 | ਹਾਂਜੀ ਅਤੇ ਆਪਾਂ ਕਿੱਥੇ ਸੀਗੇ ਮੱਝਾਂ ਤੇ ਸੀਗੇ ਨਾ | |
utt00000002 | ਹਾਂਜੀ ਹਾਂਜੀ | |
utt00000003 | ਹਾਂ ਪਤਾ ਹੈ ਮੇਰੇ ਨਾ ਫੁੱਫੜ ਜੀ ਨੇ ਉਹਨਾ ਦੇ ਘਰ ਨਾ | |
utt00000004 | ਮੱਝਾਂ ਦੇ ਜਿਹੜੇ ਕੀ ਕਹਿੰਦੇ ਆ ਕੱਟੀ ਕੱਟਾ ਹੁੰਦੇ ਆ ਨਾ ਉਹ ਜਿਉਂਦੇ ਨਹੀਂ ਸੀਗੇ, ਕੱਟੀ ਨਹੀਂ ਜਿਉਂਦੀ, ਕੱਟੇ ਤਾਂ ਜਿਉਂ ਜਾ ਜਾਂਦੇ ਸੀਗੇ ਅਤੇ ਉਹ ਮੈਨੂੰ ਕਹਿੰਦੀ, ਮੇਰੀ ਭੂਆ ਕਹਿੰਦੀ ਬਈ ਹੁਣ ਸਾਡੇ ਨਾ ਜਿਉਂਦੇ ਨਹੀਂ ਹੈ, ਦੇ਼ਖ ਲੈ, ਜੇ ਤੇਰੇ ਨਸੀਬ ਨਾਲ ਕੋਈ ਜੀ ਜਾਵੇ। | |
utt00000005 | ਅਤੇ ਉੇਹਦੇ ਕੰਂਨ ਦੇ ਵਿੱਚ ਕਹਿ ਦੇ ਬਈ ਕਿ ਤੂੰ ਮੇਰੀ ਹੈ ਏਦਾਂ ਕਰਕੇ, ਮੈਂ ਜਾ ਕੇ ਕਹਿ ਦਿੱਤਾ ਭਾਈ, ਉਹ ਉਹਨਾ ਨੇ ਵੀ ਕਹਿ ਦਿੱਤਾ, ਬਈ ਇਹ ਆਂਹ ਇਹ ਕੱਟੀ ਅਸੀਂ ਇਹਨੂੰ ਦਿੱਤੀ, ਮੈਂ ਕਿਹਾ ਠੀਕ ਹੈ ਭਾਈ, ਮੇਰੀ ਹੋ ਗਈ। | |
utt00000006 | ਬਈ ਉਹ ਕਹਿੰਦੇ ਬਈ ਜਦੋਂ ਵੱਡੀ ਹੋ ਜਾਏਗੀ ਫਿਰ ਆਪਣੀ ਲੈ ਜਾਈਂ, ਫਿਰ ਉਹਨਾ ਨੂੰ ਥੋੜ੍ਹੀ ਜਿਹੀ ਮੈਂ ਇੱਕ ਸਾਲ ਦੀ ਹੋਈ, ਉਹ ਕਹਿੰਦੇ ਲੈ ਜਾ, ਲੈ ਜਾ, ਹੁਣ ਉਹਨਾ ਨੇ ਮੈਨੂੰ ਖਾਸਾ ਜ਼ੋਰ ਲਾਇਆ, ਬਈ ਲੈ ਜਾ ਤੂੰ, ਮੈਂ ਕਿਹਾ ਮੈਂ ਹੁਣੇ ਨਹੀਂ ਲੈ ਕੇ ਜਾਂਦੀ, ਥੋੜ੍ਹੀ ਬੜੀ ਹੋਣ ਦਿਉ ਉਦੋਂ ਲੈ ਕੇ ਜਾਊਂਗੀ। | |
utt00000007 | ਉਹਨਾ ਨੇ ਕੀ ਕੀਤਾ, ਸਾਡੇ ਨਾਲ ਵਟਾਈ ਦੇ ਵਿੱਚ ਦਿੱਤੇ ਜਾਂਦੇ ਹੈ, ਜਿਹੜਾ ਵਟਾਈ ਵਾਲਾ ਹੁੰਦਾ ਨਾ, ਉਹ ਉਹਨੂੰ ਜਿਹੜਾ ਕੀ ਕਹਿੰਦੇ ਹੈ ਟੋਕਾ ਕੁੱਟੀ ਹੁੰਦੀ ਹੈ ਉਹ ਸਾਰਾ ਉਹੀ ਖਿ਼ਲਾਉਂਦਾ ਅਤੇ ਅੱਧਾ ਹਿੱਸਾ ਉਹਦਾ, ਅੱਧਾ ਸਾਡਾ, | |
utt00000009 | ਉਹ ਕਹਿੰਦੇ ਉੱਥੇ ਸੱਤਰ ਰੁਪਏ ਲੀਟਰ ਦੁੱਧ, ਐਵੇਂ ਘਰ ਤੋਂ ਜਿਹੜਾ ਸਾਡਾ ਦੋਧੀ ਲੈ ਕੇ ਜਾਂਦਾ ਨਾ ਦੁੱਧ, ਉਹ ਲੈ ਕੇ ਜਾਂਦਾ ਹੈ ਪੈਂਤੀ ਕਿ ਛੱਤੀ ਨੂੰ, ਮੱਝ ਦਾ | |
utt00000010 | ਉਹ ਭਾਈ ਉਹਨਾ ਨੂੰ ਲਾਲਚ ਪੈ ਗਿਆ, ਹੁਣ ਉਹ ਮੇਰੇ ਪਿੱਛੇ ਪੈ ਗਏ ਕਹਿੰਦੇ | |
utt00000013 | ਪਝੰਤਰ ਰੁਪਏ ਕਿਲੋ ਲਗਾਇਆ ਹੋਇਆਂ ਤੂੰ | |
utt00000016 | ਅੱਛਾ ਸਾਡੇ ਵੀ ਹੁਣ ਨਾ, ਜਿੱਥੇ ਹੁਣ ਇਹਨਾ ਦੇ ਦੇਣਾ start ਕੀਤਾ ਨਾ, ਮੇਰੇ ਸਹੁਰੇ, ਦੁੱਧ ਜਿੱਥੇ ਦਿੰਦੇ ਹੈ। | |
utt00000018 | ਉਹ ਚਾਲੀ ਨੂੰ, ਉਸ ਤੋਂ ਉੱਪਰ ਨਾ ਉਹਨੂੰ ਲਿਤਾ ਨਹੀਂ ਅੱਜ ਤੱਕ ਦੁੱਧ, | |
utt00000020 | ਹਮੇਸ਼ਾ ਫੇਰ check ਹੁੰਦਾ ਨਾ ਉਹਦੇ ਵਿੱਚ ਮਸ਼ੀਨ ਦੇ ਵਿੱਚ, | |
utt00000021 | ਅੱਛਾ ਅੱਛਾ check ਹੁੰਦਾ, | |
utt00000023 | ਉਹ ਉਹਦੇ ਫੈਟ | |
utt00000026 | ਮੈਂ ਕਿਹਾ ਵੈਸੇ ਵੀ ਹੁਣ ਤਾਂ ਦੁੱਧ ਵੀ ਇੱਥੇ ਮਹਿੰਗਾ ਹੋ ਗਿਆ, ਬਈ ਸੱਤਰ ਰੁਪਏ ਲੀਟਰ ਹੈਗਾ ਹੈ, ਉਹ ਕਹਿੰਦਾ ਸਾਡੇ ਪੰਜਾਹ ਨੂੰ ਹੈਗਾ ਅਤੇ ਹਾਲੇ ਇੱਕ ਸਾਲ ਰੁੱਕ ਜਾ, ਮੈਂ ਕਿਹਾ ਕੀ ਗੱਲ, ਮੈਂ ਕਿਹਾ ਆਪਣੇ ਆਪ, ਅਸੀਂ ਆਪ ਆਊਂਗੇ, ਆ ਕੇ ਲੈ ਜੋਉਂਗੇ, ਬਈ ਸਾਡੀ ਦੇ ਦਿਉ ਹੁਣ, | |
utt00000027 | ਬਥੇਰਾ time ਹੋ ਗਿਆ ਹੈ, ਪੰਜ ਸਾਲ ਮੇਰੇ ਵਿਆਹ ਨੂੰ ਹੋ ਗਏ, ਅਤੇ ਉਦੋਂ ਲਿੱਤੀ ਸੀਗੀ ਇਹਨਾ ਨੇ, ਹਾਂਜੀ, ਉਦੋਂ ਤਾਂ ਕੱਟੀ ਸੀਗੀ ਉਹ ਛੋਟੀ ਜਿਹੀ | |
utt00000028 | ਨਹੀਂ ਪੰਜ ਸਾਲ ਦੀ ਨਹੀਂ, ਹੁਣ ਤਾਂ ਬੁੱਢੀ ਵੀ ਹੋ ਗਈ ਹੋਣੀ ਉਹ ਤਾਂ | |
utt00000032 | ਹੁਣ ਦੋਨੋਂ ਇੱਕ ਸਾਥ ਮੇਰੀ ਗੱਲ ਸੁਣੋ, ਜਦੋਂ ਇੱਕ ਸਾਲ ਦੀ ਮੱਝ ਹੋ ਜਾਂਦੀ ਹੈ ਨਾ, ਫੇਰ ਪਤਾ ਉਹ ਬੱਚਾ ਦੇਣਾ ਸ਼ੁਰੂ ਕਰ ਦਿੰਦੀ ਹੈ। | |
utt00000033 | ਨਹੀਂ ਏਦਾਂ ਨਹੀਂ, ਅਰੇ ਏਦਾਂ ਨਹੀਂ ਹੁੰਦਾ, ਇੱਕ ਸਾਲ ਦੀ ਨਹੀਂ ਹੁੰਦੀ, ਤਿੰਂਨ ਚਾਰ ਸਾਲ ਦੀ ਜਾ ਕੇ | |
utt00000034 | ਭੈਣ ਮੇਰੀ ਗੱਲ ਸੁਣੋ, ਏਦਾਂ ਹੀ ਹੁੰਦਾ, ਇੱਕ ਜਾਂ ਦੋ ਸਾਲ ਦੀ ਹੁੰਦੀ ਜਦੋਂ | |
utt00000035 | ਨਹੀਂ ਸਾਡੇ ਵੀ ਮੱਝਾਂ ਪਲੀ ਪਲੀਆਂ ਹੋਈਆਂ ਇੱਥੇ ਵੀ ਪਾਲੀ ਸੀੀਗੀ ਅਸੀਂ ਜਿਹੜਾ ਅਹ ਇਹਦੇ ਨਾਲ ਕੱਟਾ ਸੀਗਾ ਨਾ | |
utt00000037 | ਛੇ ਸਾਲ ਦੀ ਹੋ ਜਾਂਦੀ ਨਾ ਉਹ ਤਾਂ ਉਦੋਂ ਬੁੱਢੀ ਹੋਣੀ ਸ਼ੁਰੂ ਹੋ ਜਾਂਦੀ ਹੈ ਮੱਝ, | |
utt00000038 | ਏਦਾਂ ਦਾ ਕੁੱਛ ਨਹੀਂ ਹੈ, ਸਾਡੇ ਇੱਕ ਜਿਹੜੀ ਮੱਝ ਸੀਗੀ ਨਾ, ਮਰੀ ਹੈ ਜਿਹੜੀ, ਉਹ ਤੇਰਾਂ ਵਾਰ ਸੂਈ ਸੀਗੀ, ਮਤਲਬ | |
utt00000039 | ਦੋ ਵਾਰ ਸੂਈ ਮਾਸੀ ਦੇ ਘਰ ਅਤੇ ਬਾਕੀ ਅਹ ਕੀ ਕਹਿੰਦੇ ਹੈ ਗਿਆਰਾਂ ਵਾਰ ਸਾਡੇ ਘਰ ਸੂਈ ਸੀਗੀ, ਸਹੁਰੇ ਮੇਰੇ, | |
utt00000041 | ਤੇਰਾਂ ਵਾਰ ਸੂਈ ਉਹ, ਹੁਣ ਸੋਚ ਲਉ ਉਹ ਕਿੰਨੇ ਸਾਲ ਦੀ ਹੋ ਕੇ ਮਰੀ, ਉਹ ਮਰੀ ਹੈ ਘੱਟੋਂ ਘੱਟ ਨਾ ਨਹੀਂ ਤਾਂ | |
utt00000042 | ਐਵੇਂ ਸੋਲਾਂ ਸਤਾਰਾਂ ਸਾਲ ਦੀ ਹੋ ਕੇ | |
utt00000043 | ਅੱਛਾ | |
utt00000047 | ਤੈਨੂੰ ਆਂਏਂ ਲੱਗਦਾ ਕਿ ਬੁੱਢੀ ਹੋ ਜਾਂਦੀ ਹੈ ਕਿ ਦੇਖੀ ਜਦੋਂ ਜਦੋਂ ਸਾਡੇ ਮੱਝ ਹੁੰਦੀ ਸੀਗੀ ਨਾ | |
utt00000050 | ਤਾਂ ਇੱਕ ਦੋ ਸਾਲ ਵਿੱਚ ਉਹ ਸੂਣ ਲੱਗ ਜਾਂਦੀਆਂ ਸੀਗੀਆਂ ਉਹ | |
utt00000051 | ਪਰ ਨਹੀਂ ਏਦਾਂ ਨਹੀਂ ਹੁੰਦਾ, ਉਦੋਂ ਬੱਚੇ ਹੁੰਦੇ ਹੈ, ਉਦੋਂ ਤਾਂ ਉਹ | |
utt00000052 | ਪਤਾ ਨਹੀਂ ਫੇਰ ਮੈਨੂੰ | |
utt00000053 | ਇਹ ਜਿਹੜੇ ਕੁੱਤੇ ਹੁੰਦੇ ਨਾ ਕੁੱਤੇ, ਜਿਹੜੀ ਕੁੱਤੀਆਂ ਹੁੰਦੀਆਂ ਨਾ, | |
utt00000055 | ਮੈਂ ਇਹ ਕਹਿ ਰਹੀ ਜਿਹੜੇ ਕੁੱਤੇ, ਕੁੱਤੇ ਕੁੱਤੀ ਹੁੰਦੇ ਆ ਨਾ, ਇਹ ਹੋਣ ਲੱਗ ਜਾਂਦੇ ਆ ਇੱਕ ਸਾਲ ਬਾਅਦ | |
utt00000057 | ਇਹ ਜਵਾਨ ਹੋ ਜਾਂਦੇ ਆ ਉਦੋਂ ਤੱਕ, ਜਿਹੜੀ ਮੱਝ ਹੁੰਦੀ ਹੈ ਨਾ, ਉਹ ਚਾਰ ਤੋਂ ਪੰਜ ਸਾਲ ਲੈਂਦੀ ਹੈ, ਜਵਾਨ ਹੋਣ ਦੇ ਵਿੱਚ, ਉਦੋਂ ਉਹ ਸੂੰਦੀ ਹੈ, ਹੁਣ ਜਿਹੜੀ ਮੇਰੀ ਮੱਝ ਹੈ ਨਾ ਦੋ ਸਾਲ ਤੋਂ ਜਵਾਨ ਹੀ ਹੈ ਉਹ, | |
utt00000058 | ਪਰ ਨਾ ਉਦੋਂ ਬੱਚਾ ਨਹੀਂ ਠਹਿਰਦਾ ਇਸ ਕਰਕੇ ਉਹ ਸ਼ੂੰਦੀ ਨਹੀਂ ਹੈ, ਹੁਣ ਮੇਰੇ ਫੁੱਫੜ ਜੀ ਉਹੀ ਕਹਿ ਰਹੇ ਸੀਗੇ, ਬਈ ਇੱਕ ਸਾਲ ਬਾਅਦ ਲੈ ਜਾਈਂ ਤੂੰ, ਮੈਂ ਕਿਹਾ ਇੱਕ ਸਾਲ ਤੱਕ ਮੈਂ ਦੱਸ ਕੀ ਕਰੂੰਗੀ, ਮੈਂ ਕੋਰਸ ਲਗਵਾ ਲੈਂਦੀ ਹਾਂ ਇਹਦਾ | |
utt00000059 | ਦਵਾਈ ਵਗੈਰਾ ਅਸੀਂ ਕਰਾ ਲੂੰ ਮੈਂ ਅਹ ਠਹਿਰ ਜਾਏਗਾ ਇਹਦੇ ਵਾਸਤੇ ਫੇਰ ਉਹ ਕਹਿੰਦੇ ਕਿ ਨਹੀਂ ਕੋਈ ਗੱਲ ਨਹੀਂ, ਬਈ ਅਸੀਂ ਦੂੰਗੇ, ਅਤੇ ਉਹਨਾ ਨੂੰ ਦੇਖਣਾ ਵੀ ਚਾਹੀਦਾ ਇਹ ਥਲਕਦੀ ਹੋਈ ਜਿਹੜੀ ਹੁੰਦੀ ਹੈ, ਥਲਕਣਾ ਹੁੰਦਾ ਜਿਵੇਂ ਮਤਲਬ ਅਹ ਸੂਣ ਵਾਲੀ ਹੋਵੇ। | |
utt00000061 | ਬਈ ਏਦਾਂ ਦੀ ਮੱਝ ਦੇਊਂਗੇ, ਇਹ ਨਹੀਂ ਹੋਈ ਅਸੀਂ ਤੈਨੂੰ ਦੂਜੀ ਖਰੀਦ ਕੇ ਦੇਊਂਗੇ, ਪੰਜਾਹ ਸੱਠ ਹਜ਼ਾਰ ਦੀ ਆਏਗੀ, ਦੂਜੀ ਖਰੀਦੇ ਕੇ ਦੇ ਦੇਊਂਗੇ, ਮੈਂ ਕਿਹਾ ਚੱਲ ਫੇਰ ਠੀਕ ਹੈ, ਦੇਖ ਲਉ | |
utt00000066 | ਉਹ ਜਿਹੜੀਆਂ ਭੂਰੀਆਂ ਰਂੰਗ ਮੱਝਾਂ ਹੁੰਦੀਆਂ ਉਹ ਆਉਂਦੀਆਂ ਇੱਕ ਡੇਢ ਲੱਖ ਰੁਪਏ ਦੀਆਂ, ਸਾਡੇ ਘਰ ਸੀਗੀ ਉਹ ਮੱਝ | |
utt00000068 | ਮੇਰੇ ਬਾ ਪਰ ਮੇਰੇ ਬਾਬਾ ਜੀ ਬਿਮਾਰ ਹੋਏ ਸੀਗੇ ਨਾ, ਫੇਰ ਸਾਨੂੰ ਉਹ ਦੇਣੀ ਪਈ ਆਪਣੀ ਮਾਸੀ ਨੂੰ, | |
utt00000073 | ਅਤੇ ਫਿਰ ਅਸੀਂ ਉਹ ਦਿੱਤੀ ਸੀਗੀ ਫੇਰ ਮਾਸੀ ਨੂੰ ਰੱਖਣ ਵਾਸਤੇ ਕਿ ਮਾਸੀ ਤੁਸੀਂ ਆਪੇ ਬਸ ਰੱਖ ਲਉ। | |
utt00000074 | ਫੇਰ ਉਹ ਉਹਨਾ ਤੋਂ ਲੈਣ ਦਾ ਮਨ ਹੀ ਨਹੀਂ ਕੀਤਾ, ਫੇਰ ਕਿਹਾ ਰਹਿਣ ਦਿਉ, ਤੁਸੀਂ ਰੱਖ ਲਉ ਫੇਰ, | |
utt00000075 | ਆਏ ਐਨੀ ਮਹਿੰਗੀ ਮੱਝ ਐਂਵੀਂ ਦੇ ਦਿੱਤੀ ਹੈਂ | |
utt00000076 | ਅਤੇ ਹੋਰ ਕਿਆ, ਹੁਣ ਦੇਣੀ ਪਈ, ਫੇਰ ਉਹਨਾ ਨੇ ਐਨਾ ਚਿਰ ਉਹਦੀ ਦੇਖਭਾਲ ਕੀਤੀ, | |
utt00000078 | ਦਿੱਤਾ ਪਰ ਊਂ ਨਹੀਂ, ਪੀਤਾ ਨਹੀਂ, ਕਿਉਂਕਿ ਉਹ ਤਦ ਉਹਦੇ ਉਹਦੇ ਦੁੱਧ ਨਹੀਂ ਸੀਗਾ, | |
utt00000080 | ਹੂੰ ਇੱਧਰ ਕੋਈ ਸ਼ਰਾਬ ਪੀ ਕੇ ਬੋਲਿਆ | |
utt00000081 | ਹੈਂ, ਉੱਥੇ ਅਹ ਉਹ ਕੀ ਕਹਿੰਦੇ ਆ ਪਰਿਵਾਰ ਵਾਲੇ ਮੈਂਬਰ ਵੀ ਰਹਿੰਦੇ ਹੈ, | |
utt00000084 | ਇੱਥੇ ਹਾਂ ਇੱਕ madam ਰਹਿੰਦੀ ਹੈ, ਉਹਨਾ ਦਾ husband ਰਹਿੰਦਾ। | |
utt00000085 | ਬੱਚਾ ਰਹਿੰਦਾ ਹੈ, ਪਰ ਇੱਥੇ ਮੇਰੀ ਜਿੱਥੇ ਮੈਂ ਰਹਿੰਦੀ ਹਾਂ, ਉੱਥੇ ਮਤਲਬ ਸ਼ਾਂਤੀ ਕੋਈ ਬਾਹਰੋ ਨਹੀਂ ਆ ਸਕਦਾ ਅਤੇ ਇੱਥੇ ਕਿਆ ਇਹ ਸਰਦਾਰ ਜਿਹੜਾ ਕਮਰੇ ਵਾਲਾ ਉਹ ਹੈ ਨਾ, ਕਿਆ ਹੁੰਦਾ ਉਹ | |
utt00000092 | ਕਮਲ ਸੰਧੂ ਇਹ ਪਤਾ ਨਹੀਂ ਕਿੱਥੇ ਦਾ ਹੈ | |
utt00000093 | ਇੱਥੇ ਦਾ ਹੈ ਰਹਿੰਦੇ ਸੀਗੇ ਪਹਿਲੇ | |
utt00000098 | ਉਹਨਾ ਦਾ ਤਾਂ ਨਾਂ ਪਤਾ ਹੈਗਾ ਹੈ, ਹੁਣ ਜਿਹੜੇ ਨਵੇਂ ਨਵੇਂ ਜਿਹੇ ਮੁੰਡੇ ਕੁੜੀਆਂ ਉੱਭਰੇ ਹੈ ਨਾ ਜਿਹੜੇ ਉਹਨਾ ਦਾ ਨਹੀਂ ਪਤਾ ਸਾਨੂੰ, ਪੁਰਾਣਿਆਂ ਦਾ ਸਾਰਿਆਂ | |
utt00000099 | ਹੁਣ ਤਾਂ ਬਹੁਤ ਜ਼ਿਆਦਾ ਹੈ ਨਾ ਇੱਥੇ ਜ਼ਿਆਦਾ ਮਤਲਬ ਕਿ ਮਾਲਕਾਂ ਦੀ ਨਾ ਮਰਜ਼ੀ ਹੈ ਜਿਵੇਂ PG ਬਣਾ ਲਉ। | |
utt00000100 | ਕੰਮ ਕੁੰਮ ਕਰਦੇ ਨਹੀਂ, ਇੱਥੇ ਬਸ ਇਹੀ ਹੈ ਕਿ ਪੀਜ਼ੀਆਂ ਦੇ ਸਿਰ ਤੇ ਬੈਠੇ ਨੇ, | |
utt00000103 | ਪਰ ਦੀਦੀ ਇਹ ਹੈ ਕਿ ਉਹ ਜਿਹੜਾ ਉਹ ਜਿਹੜੇ ਕਮਰੇ ਨੇ ਬੜੇ ਮਹਿੰਗੇ ਮਹਿੰਗੇ ਨੇ, ਆਹ ਹੁਣ ਸਾਹਮਣੇ ਮੇਰੇ ਬਿਲਡਿੰਗਾਂ ਬਣੀਆਂ ਨਾ | |
utt00000105 | ਉਹ ਪਤਾ ਕਿੰਨੇ ਕਿੰਨੇ ਦਾ ਕਮਰਾ, ਨੌ ਹਜ਼ਾਰ ਦੇ ਘੱਟ ਕਮਰਾ ਨਹੀਂ, ਉਹ ਕਮਰਾ ਐਨਾ ਛੋਟਾ ਜਿਹਦਾ ਕੋਈ ਹਿਸਾਬ ਨਹੀਂ, ਜਿੰਨਾ ਮੇਰਾ ਕਮਰਾ ਨਾ, ਉਹ ਤੋਂ ਵੀ ਛੋਟਾ ਕਮਰਾ | |
utt00000108 | ਹੁਣ ਮੈਂ ਦੱਸਾਂ ਤੁਸੀਂ ਆਹ ਕਿੰਨੇ ਚ ਲੀਤਾ ਹੋਇਆ | |
utt00000109 | ਇਹ ਮੈਂ ਪੰਤਾਲੀ ਸੋਂ ਚ ਲੀਤਾ ਹੋਇਆ, ਸਹੀ ਹੈ ਆਰਾਮ ਨਾਲ, | |
utt00000110 | ਅੱਛਾ ਜੇ ਤੁਹਾਡੇ ਕੋਲ ਕੋਈ ਆਉਣ ਜਾਣ ਦਾ ਸਾਧਨ ਹੁੰਦਾ, ਮੰਨ ਲਉ ਕੋਈ ਸਕੂਟੀ ਵਗੈਰਾ ਹੁੰਦੀ, ਤੁਹਾਨੂੰ ਬਹੁਤ ਸਸਤੇ ਕਮਰੇ ਮਿਲ ਜਾਣੇ ਸੀਗੇ, ਵੱਡੇ ਵੱਡੇ ਕਮਰੇ, ਮੇਰੇ ਨਾ ਮਾਮਾ ਡਾਕਟਰ ਹੈਗੇ ਹੈ | |
utt00000111 | ਅਤੇ ਉਹਨਾ ਨੇ ਲੀਤੇ ਇੱਧਰ ਹੈਗਾ, ਉਹ ਕਿਆ ਕਹਿੰਦੇ ਹੈ, ਮਨੀਮਾਜ਼ਰਾ, ਨੇੜੇ ਹੀ ਪੈਂਦਾ ਵੈਸੇ ਤਾਂ, ਨੇੜੇ ਪੈਂਦਾ, ਨੇੜੇ ਪੈਂਦਾ, ਮਤਲਬ ਹੈਗਾ ਇੱਥੋਂ | |
utt00000112 | ਅੱਸੀ ਹੈਗਾ, ਅੱਸੀ ਦੇ ਕੋਲ ਹੀ ਹੈ, ਨੇ ਅਹ ਮਨੀਮਾਜ਼ਰਾ ਕੀ ਕਹਿੰਦੇ ਆ ਤਿੰਨ ਚਾਰ ਕਿਲੋਮੀਟਰ ਹੈ, ਇੱਥੋਂ | |
utt00000114 | ਹਾਂਜੀ ਅਤੇ ਉਹਨਾ ਉੱਥੇ ਬਹੁਤ ਸਸਤੇ ਹੈਗੇ, ਦੋ ਹਜ਼ਾਰ, ਪੱਚੀ ਸੌ ਚ ਨਾ ਵੱਡਾ ਕਮਰਾ ਮਿਲ ਜਾਂਦਾ ਹੈ, | |
utt00000115 | ਕਾਫੀ ਜਿਵੇਂ ਤੁਹਾਡਾ ਹੈਗਾ ਨਾ, ਹਾਂਜੀ ਐਨਾ ਐਨਾ ਕਮਰਾ ਅਹ ਇੱਕ ਮੇਰੇ ਮਾਮਾ ਨੇ ਲੀਤਾ ਹੁਣ, ਉਹ ਇੱਕ ਕਮਰਾ ਹੈਗਾ ਹੈ, ਇੱਕ ਲੈਟਰੀਨ, bathroom ਵੀ ਉਹਦੇ ਨਾਲ ਹੀ ਹੈ ਸੱਚ ਹਾਂ, ਅਤੇ ਜਿਹੜੇ kitchen ਹੈ ਉਹ | |
utt00000119 | ਪਰ ਦੀਦੀ ਖਰੜ ਵਾਲੀ side ਕੁੱਛ ਥੋੜ੍ਹ ਹੈ ਵੀ ਸਸਤੇ ਹੈ ਰੇਟ | |
utt00000120 | ਹਾਂ ਹਾਂ ਇੱਥੇ ਥੋੜ੍ਹਾ ਜਿਹਾ ਨਾ ਇਹ ਹੈ ਨਾ IT park ਆ ਜਾਂਦਾ ਥੋੜ੍ਹਾ ਜਿਹਾ ਨੇੜੇ | |
utt00000122 | ਉਹੀ ਤਾਂ ਇੱਥੇ ਕਦੇ ਨਾ ਕੁੱਛ ਵੀ ਨਹੀਂ ਹੁੰਦਾ ਸੀਗਾ, ਅਹ ਜਦੋਂ ਅਸੀਂ ਛੋਟੇ ਛੋਟੇ ਸੀਗੇ ਨਾ, ਨਾ ਤਾਂ ਇੱਥੇ ਕਮਰੇ ਹੁੰਦੇ ਸੀਗੇ ਜ਼ਿਆਦਾ, ਨਾ ਕੁੱਛ, ਜਿੱਥੇ ਬੰਦੇ ਆਪ ਰਹਿੰਦੇ ਸੀਗੇ ਨਾ, ਉੱਥੇ ਕਿਰਾਏਦਾਰਾਂ ਵਾਸਤੇ ਕਮਰੇ ਬਣਾ ਦਿੰਦੇ ਸੀਗੇ, | |
utt00000123 | ਹੁਣ ਤਾਂ ਟਾਈਲਾਂ ਟਾਊਲਾਂ ਲਾ ਕੇ ਸੋਹਣੇ ਜਿਹੇ ਬਣਾ ਦਿੱਤੇ, ਪਹਿਲਾ ਦੇਦਾਂ ਦਾ ਕੁੱਛ ਵੀ ਨਹੀਂ ਹੁੰਦਾ ਸੀਗਾ, ਬਸ ਐਵੇਂ ਕਮਰੇ ਬਣਾ ਦਿੱਤੇ, ਆਹ ਛੱਡਤੇ, ਉਹ ਜਾਂਦੇ ਸੀਗੇ ਸਭ ਤੋਂ ਪਹਿਲਾਂ ਜਦੋਂ ਅਸੀਂ ਰਹਿੰਦੇ ਸੀਗੇ ਨਾ, ਅਸੀਂ ਪੰਜ ਸੌਂ ਦੇ ਵਿੱਚ ਕਮਰਾ ਲਿਆ ਸੀਗਾ ਇੱਥੇ, ਮੁਹਾਲੀ ਦੇ ਵਿੱਚ | |
utt00000125 | ਤੁਸੀਂ ਚ ਕਮਰਾ ਲਿਆ ਸੀ, ਤੁਸੀਂ ਬੈਠੋ, ਚੱਲੋ ਚੱਲੋ। | |
utt00000126 | ਅੱਜ ਆਉਣਗੇ ਤਾਂ ਪੁੱਛਾਂਗੀ ਤਾਂ ਝੱਟ ਹੀ ਉਹਦਾ ਇਹ ਖਿਆਲ ਬਦਲ ਗਿਆ ਤੇ ਸੋਚਣ ਲੱਗੀ ਨਹੀਂ ਇਹ ਮੂਰਖ ਪਣਾ ਹੋਏਗਾ ਜਦ ਮੈਂ ਆਪ ਹੀ ਉਹਨਾਂ ਨੂੰ ਮਜ਼ਬੂਰ ਕੀਤਾ ਤਾਂ ਉਹਨਾਂ ਦਾ ਪਿਆਰ ਹੈ ਜਿੱਕਣ ਚਾਹੁਣ ਕਰਨ। | |
utt00000128 | ਜੋ ਮੂੰਹੋਂ ਕੱਢ ਚੁੱਕੀ ਹਾਂ ਉਹਨੂੰ ਠੰਢੇ ਦਿਲ ਨਾਲ ਹੋਣ ਦਿਆਂਗੀ, ਸਕੁੰਤਲਾ ਦਾ ਦਿਲ ਅੱਜ ਪਲ ਪਲ ਮਗਰੋਂ ਭਰਦਾ ਆਉਂਦਾ ਸੀ ਤੇ ਇੱਕ ਵਾਰੀ ਦਿਲ ਖੋਲ ਕੇ ਰੌਣ ਨੂੰ ਉਹਦਾ ਜੀਅ ਕਰਦਾ ਸੀ ਇਉਂ ਕਿਉਂ ਹੁੰਦਾ ਹੈ। | |
utt00000129 | ਇਉਂ ਜਾਪਣ ਲੱਗਾ ਜਿੱਕਣ ਦਿਲ ਨੂੰ ਕੋਈ ਚੀਜ਼ ਥੱਲੇ ਖਿੱਚੀ ਲਈ ਜਾਂਦੀ ਹੈ ਕਿਸੇ ਵੇਲੇ ਉਹਨੂੰ ਇੱਕ ਠੰਢਾ ਹੋਂਕਾ ਆਉਂਦਾ ਤੇ ਫਿਰ ਅੱਖਾਂ ਭਰ ਆਉਂਦੀਆਂ ਸਾਰੀ ਦਿਹਾੜੀ ਉਹਨੇ ਡਾਢੀ ਬੇਆਰਾਮੀ ਨਾਲ ਕੱਟੀ। | |
utt00000130 | ਵੇਲੇ ਜਦ ਜੋਗਿੰਦਰ ਸਿੰਘ ਦੇ ਆਉਣ ਦਾ ਵੇਲਾ ਹੋਇਆ ਤਾਂ ਉਹਨੂੰ ਇਸ ਹਾਲਤ ਦੇ ਬਦਲਣ ਦਾ ਫ਼ਿਕਰ ਪਿਆ ਉਹਨੇ ਛੇਤੀ ਨਾਲ ਮੂੰਹ ਹੱਥ ਧੋਤਾ, ਕੰਘੀ ਵਾਹੀ, ਕੱਪੜੇ ਬਦਲੇ, ਗੁਲਾਬੀ ਦੁਪੱਟਾ ਕੱਢ ਕੇ ਉੱਪਰ ਲਿਆ। | |
utt00000131 | ਇਸ ਤੋਂ ਥੋੜ੍ਹਾ ਹੀ ਚਿਰ ਬਾਅਦ ਜੋਗਿੰਦਰ ਸਿੰਘ ਨਾਲ ਬੂਟ ਪੂੰਜ ਕੇ ਕਮਰੇ ਚ ਆਇਆ, ਸੰਕੁਤਲਾ ਨੇ ਉੱਠ ਕੇ ਪਤੀ ਦਾ ਸਵਾਗਤ ਕੀਤਾ ਤੇ ਫਿਰ ਉਹਦੇ ਬੂਟਾਂ ਦੇ ਤਸਮੇ ਖੋਲਦੀ ਬੋਲੀ ਅੱਜ ਚਿਰ ਲਾ ਆਏ | |
utt00000132 | ਜੋਗਿੰਦਰ ਸਿੰਘ ਕੋਟ ਦੇ ਬਟਨ ਖੋਲਦਾ ਹੋਇਆ ਬੋਲਿਆ ਦੇਰ ਹੋ ਗਈ ਸੀ ਤੇਰੇ ਹੀ ਕੰਮ ਲਈ ਸਕੁੰਤਲਾ ਨੇ ਉਹਦਾ ਕੋਟ ਉਤਾਰਦਿਆਂ ਹੋਇਆ ਪੁੱਛਿਆ, ਮੇਰੇ ਕੰਮ ਲਈ, ਉਹ ਕੀ? | |
utt00000133 | ਜੋਗਿੰਦਰ ਸਿੰਘ ਨੇ ਕੋਟ ਦੀ ਜੇਬ ਚੋਂ ਇੱਕ ਲਪੇਟੀ ਹੋਈ ਪੁੜੀ ਕੱਢ ਕੇ ਸਕੁੰਤਲਾ ਨੂੰ ਫੜਾਉਂਦਿਆਂ ਕਿਹਾ, ਇਸ ਲਈ, ਸਕੁੰਤਲਾ ਨੇ ਪੁੜੀ ਖੋਲੀ ਵੇਖਿਆ, ਇੱਕ ਬਨਾਰਸੀ ਸਾੜੀ ਸੀ | |
utt00000134 | ਉਹ ਕੇ ਤੇ ਪੱਲਿਆਂ ਤੇ ਹੋਏ ਦੇ ਕੰਮ ਨੂੰ ਗਹੁ ਨਾਲ ਵੇਖਦੀ ਹੋਈ ਬੋਲੀ, ਇੱਡੀ ਵਧੀਆ ਲਿਆਉਣ ਦੀ ਕੀ ਲੋੜ ਸੀ ਕਿੰਨੇ ਦੀ ਲਿਆਂਦੀ ਜੀ, ਵੱਧ ਮੁੱਲ ਦੀ ਤਾਂ ਨਹੀਂ, ਤਾਂ ਵੀ ਕਿੰਨੇ ਦੀ ਆਈ ਪੰਤਾਲੀਆਂ ਦੀ। | |
utt00000135 | ਸ੍ਰੀ ਵਾਹਿਗੁਰੂ, ਹਜੇ ਕਹਿੰਦੇ ਨੇ ਬਹੁਤੇ ਮੁਲ ਦੀ ਨਹੀਂ ਜੋਗਿੰਦਰ ਸਿੰਘ ਨੇ ਪਿਆਰ ਨਾਲ ਸਕੁੰਤਲਾ ਨੂੰ ਕਿਹਾ ਮੈਨੂੰ ਬਹੁਤੇ ਮੁੱਲ ਦੀ ਸਮਝ ਨਹੀਂ ਆਈ ਮੈਂ ਇਹੋ ਜਿਹੀਆਂ ਹਜ਼ਾਰ ਸਾੜੀਆਂ ਤੇਰੇ | |
utt00000137 | ਪੈਂਦਿਆਂ ਹੀ ਜੋਗਿੰਦਰ ਸਿੰਘ ਘਰਾੜੇ ਮਾਰਨ ਲੱਗ ਪਿਆ, ਸਕੁੰਤਲਾ ਇਹ ਸੋਚ ਕੇ ਕਿ ਪਤੀ ਨੂੰ ਗਰਮੀ ਨਾ ਲੱਗੇ ਮੰਜੇ ਤੋਂ ਉੱਠ ਕੇ ਕੋਲ ਪਈ ਕੁਰਸੀ ਤੇ ਬੈਠ ਕੇ ਪੱਖਾ ਝੱਲਣ ਲੱਗ ਪਈ ਇਸ ਵੇਲੇ ਉਹਦੀ ਨਿਗ੍ਹਾ ਫਰਸ ਤੇ ਪਏ ਇੱਕ ਲਿਫ਼ਾਫ਼ੇ ਤੇ ਪਈ। | |
utt00000138 | ਉਹਨੇ ਖਿਆਲ ਕੀਤਾ ਸਾੜੀ ਕੱਢਣ ਲੱਗਿਆਂ ਜੇਬ ਚੋਂ ਡਿੱਗ ਪਿਆ ਹੋਏਗਾ ਚੁੱਕ ਕੇ ਕੋਟ ਦੀ ਜੇਬ ਵਿੱਚ ਰੱਖ ਦਿਆਂ ਲਿਫ਼ਾਫ਼ਾ ਚੁੱਕ ਕੇ ਜਦ ਉਹ ਕੋਟ ਵੱਲ ਵਧੀ। | |
utt00000139 | ਤਾਂ ਉਹਦੀ ਨਜ਼ਰ ਲਿਫ਼ਾਫ਼ੇ ਵਿਚਲੀ ਚਿੱਠੀ ਤੇ ਪਈ ਜੋ ਗੁਰਮੁਖੀ ਵਿੱਚ ਸੀ ਤੇ ਉਹਦਾ ਥੋੜ੍ਹਾ ਕੁ ਹਿੱਸਾ ਬਾਹਰ ਨਿਕਲਿਆ ਹੋਇਆ ਸੀ ਜਿਸ ਤੇ ਇਹ ਕੁੱਝ ਲਿਖਿਆ ਹੋਇਆ ਉਹਦੇ ਨਜ਼ਰੀ ਪਿਆ ਪਹਿਲੀ ਵਹੁਟੀ, ਵਿਆਹ ਦਾ ਪ੍ਰਬੰਧ | |
utt00000140 | ਜ਼ਾਇਦਾਦ ਪਹਿਲਾਂ ਉਹਨੇ ਝੱਟ ਲਿਫ਼ਾਫ਼ੇ ਵਿੱਚੋਂ ਚਿੱਠੀ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ, ਜਿਹ ਚ ਲਿਖਿਆ ਸੀ ਸ੍ਰੀ ਮਾਨ ਸਰਦਾਰ ਇਕਬਾਲ ਸਿੰਘ ਜੀ ਆਪ ਜੀ ਵੱਲੋਂ ਕੰਨਿਆ ਦੀ ਲੋੜ ਸੰਬੰਧੀ ਚਿੱਠੀ ਅਖ਼ਬਾਰ ਵਿੱਚ ਪੜ੍ਹੀ। | |
utt00000143 | ਜੇ ਸਰਤ ਪ੍ਰਵਾਨ ਹੋਵੇ ਤਾਂ ਸਾਡੇ ਵੱਲੋਂ ਹੋਰ ਸਭ ਗੱਲਾਂ ਦੀ ਪ੍ਰਵਾਨਗੀ ਹੀ ਸਮਝੋ ਉੱਤਰ ਛੇਤੀ ਦੇਣਾ ਆਪਦਾ ਦਾਸ ਸਕੁੰਤਲਾ ਸਮਝ ਗਈ ਕਿ ਬਸ ਹੁਣ | |
utt00000144 | ਦੂਰ ਸੁਣੀਂਦੇ ਨੇੜੇ ਆਏ ਉਹਨੇ ਝੱਟ ਲਿਫ਼ਾਫ਼ਾ ਕੋਟ ਦੀ ਜੇਬ ਵਿੱਚ ਪਾ ਦਿੱਤਾ ਤੇ ਆਪ ਫਿਰ ਕੁਰਸੀ ਤੇ ਬੈਠ ਕੇ ਪਤੀ ਨੂੰ ਪੱਖੀ ਝੱਲਣ ਲੱਗ ਪਈ। | |
utt00000145 | ਇਸ ਵੇਲੇ ਉਹਦੇ ਦਿਲ ਚ ਸੈਂਕੜੇ ਤਰ੍ਹਾਂ ਦੇ ਖਿਆਲਾਂ ਦਾ ਜਵਾਰਭਾਟਾ ਆ ਰਿਹਾ ਸੀ ਤੇ ਇਸ ਘੁੰਮਣਘੇਰੀ ਚ ਕਦੇ ਕਦੇ ਇੰਨੀ ਡੁਬ ਜਾਂਦੀ ਸੀ ਕਿ ਉਹਨੂੰ ਆਪਣੇ ਆਪ ਦਾ ਵੀ ਪਤਾ ਨਹੀਂ ਸੀ ਰਹਿੰਦਾ ਇਸੀ ਹਾਲਤ ਵਿੱਚ | |
utt00000148 | ਨਹੀਂ ਨੀਂਦਰ ਤੇ ਨਹੀਂ ਆਈ ਐਵੇਂ ਊਂਘ ਜਿਹੀ ਆ ਗਈ ਸੀ ਸਕੁੰਤਲਾ ਦਾ ਦਿਲ ਕੀਤਾ ਕਿ ਇਹਨਾਂ ਨੂੰ ਇੱਕ ਵਾਰੀ ਪੁੱਛ ਤਾਂ ਛੱਡਾਂ ਪਰ ਫਿਰ ਕਿਸੇ ਖਿਆਲ ਨੇ ਉਹਦਾ ਮੂੰਹ ਬੰਦ ਕਰ ਦਿੱਤਾ। | |
utt00000149 | ਉਹ ਪਤੀ ਦੇ ਦਿਲ ਨੂੰ ਟਟੋਲਣ ਦੀ ਖ਼ਾਹਸ ਨੂੰ ਰੋਕ ਨਾ ਸਕੀ ਤੇ ਬੋਲੀ ਹੈਂਜੀ ਮੈਨੂੰ ਪੇਕੇ ਨਹੀਂ ਜੀ ਭੇਜਣਾ, ਜੋਗਿੰਦਰ ਸਿੰਘ ਨੂੰ ਹੋਰ ਹੀ ਫ਼ਿਕਰ ਪੈ ਗਿਆ ਭਾਵੇਂ ਸਕੁੰਤਲਾ ਨੇ ਇਹ ਗੱਲ ਕਿਸੇ ਹੋਰ ਹੀ ਮਤਲਬ ਲਈ ਕਹੀ ਸੀ। | |
utt00000150 | ਪਰ ਉਹ ਸਮਝਿਆ ਕਿ ਇਹਨੂੰ ਮੇਰੀ ਕਰਤੂਤ ਦੀ ਕਿਤੋਂ ਭਣਕ ਨਾ ਪੈ ਗਈ ਹੋਵੇ ਸਕੁੰਤਲਾ ਕਿਸੇ ਤਰ੍ਹਾਂ ਨਾ ਹੋ ਜਾਏ ਇਸੇ ਡਰ ਦਾ ਮਾਰਿਆ ਉਹ ਉਸ ਲਈ ਸਾੜੀ ਖ਼ਰੀਦ ਲਿਆਇਆ ਸੀ। | |
utt00000151 | ਉਹਦੇ ਚਿਹਰੇ ਤੇ ਲਾਲੀ ਛਿੜ ਗਈ ਪਰ ਝੱਟ ਹੀ ਆਪਣੇ ਭਾਵ ਨੂੰ ਦਬਾ ਕੇ ਬੋਲਿਆ ਕਿਉਂ ਪੇਕੇ ਜਾਣ ਦੀ ਕੀ ਕਾਹਲੀ ਪੈ ਗਈ, ਇੱਥੇ ਮੈਂ ਇਕੱਲਾ ਕਿੱਕਣ ਰਹਾਂਗਾ ਨਹੀਂ ਕਾਹਲੀ ਤੇ ਕੋਈ ਨੀ ਪਰ, ਪਰ ਕੀ? ਤੁਹਾਡੇ ਹੀ ਕੰਮ ਲਈ ਜਾਣਾ ਸੀ। | |
utt00000152 | ਮੇਰੀ ਕੰਮ ਲਈ ਉਹ ਕੀ? ਸਾਕ ਲਈ, ਤੁਹਾਡੇ ਲਈ ਵਹੁਟੀ ਢੂੰਡਣ ਜੋਗਿੰਦਰ ਸਿੰਘ ਦੀ ਜਾਨ ਚ ਜਾਨ ਆਈ, ਸਗੋਂ ਇਹ ਸੋਚ ਕੇ ਕਿ ਸਕੁੰਤਲਾ ਦੇ ਦਿਲ ਚ ਵੀ ਮੇਰੇ ਦੂਜੇ ਵਿਆਹ ਲਈ ਹਜੇ ਤੱਕ | |
utt00000153 | ਇੱਛਾ ਜਿਉੁਂਦੀ ਕਿਉਂ ਮੌਜੂਦ ਹੈ ਉਹਦੇ ਦਿਲ ਚ ਇੱਕ ਤਰ੍ਹਾਂ ਦੀ ਖ਼ੁਸ਼ੀ ਦੀਆਂ ਕੁਤਕੁਤਾਰੀਆਂ ਹੋਣ ਲੱਗ ਪਈਆਂ ਤੇ ਬਹੁਤ ਬੋਲਿਆ ਸਕੁੰਤਲਾ ਫਿਰ ਉਹੀ ਬੇਤੁਕੀਆਂ | |
utt00000154 | ਮੈਨੂੰ ਮਾਲੂਮ ਹੁੰਦਾ ਹੈ ਕਿ ਤੂੰ ਮੇਰਾ ਦਿਲ ਦੁਖਾਉਣ ਲਈ ਮੈਨੂੰ ਘੜੀ ਮੁੜੀ ਛੇੜਦੀ ਹੈ ਤੇਰੇ ਬਿਨਾਂ ਕਿਸੇ ਦੂਸਰੀ ਜ਼ਨਾਨੀ ਦਾ ਫੁਰਨਾ ਵੀ ਮੇਰੇ ਦਿਲ ਚ ਨਹੀਂ ਫੁਰ ਸਕਦਾ ਤੁਹਾਨੂੰ ਸਹੁੰ ਖਾਧੀ ਦਾ ਚੇਤਾ ਭੁੱਲ ਗਿਆ। | |
utt00000155 | ਮੈਂ ਜ਼ਰੂਰ ਤੁਹਾਡਾ ਵਿਆਹ ਕਰਕੇ ਛੱਡਾਂਗੀ, ਇਹ ਸਧਾਰਨ ਗੱਲਾਂ ਨਹੀਂ ਸਨ, ਦੋਹਾਂ ਦੇ ਦਾਅ ਪੇਚ ਸਨ, ਸਕੁੰਤਲਾ ਤਾਂ ਆਪਣੇ ਥਾਂ ਪਤੀ ਦੇ ਦਿਲ ਦੀ ਲੈ ਰਹੀ ਸੀ | |
utt00000156 | ਪਰ ਜੋਗਿੰਦਰ ਸਿੰਘ ਆਪਣੇ ਜਾਣੇ ਕਬੂਤਰੀ ਨੂੰ ਪਾਉਣ ਲਈ ਫ਼ਰੇਬ ਦਾ ਜ਼ਾਲ ਵਿਛਾ ਕੇ ਉਸ ਵਿੱਚ ਚੋਗਾ ਸੁੱਟ ਰਿਹਾ ਸੀ ਇਸ ਗੱਲ ਘੱਤ ਦਾ ਇਹਨਾਂ ਦੋਹਾਂ ਦੇ ਦਿਲਾਂ ਤੇ | |
utt00000157 | ਇੱਕ ਦੂਜੇ ਤੋਂ ਉਲਟ ਅਸਰ ਪੈ ਰਿਹਾ ਸੀ ਜੇ ਸਕੁੰਤਲਾ ਦੇ ਦਿਲ ਤੇ ਪਤੀ ਦੀਆਂ ਗੱਲਾਂ ਲੂਣ ਦੇ ਸਿੱਟੇ ਬਣਕੇ ਉਹਦੇ ਛਾਲਿਆਂ ਨੂੰ | |
utt00000158 | ਰਹੀਆਂ ਸਨ ਤਾਂ ਸਕੁੰਤਲਾ ਦੀਆਂ ਗੱਲਾਂ ਜੋਗਿੰਦਰ ਸਿੰਘ ਦੇ ਚੰਚਲ ਤੇ ਡੁਲਵੇਂ ਮਨ ਲਈ ਠੁੰਮਣੇ ਦਾ ਕੰਮ ਕਰ ਰਹੀਆਂ ਸਨ, ਉਹ ਰੁਮਾਲ ਨਾਲ ਆਪਣੀਆਂ ਅੱਥਰੂਹੀਨ ਅੱਖਾਂ ਨੂੰ ਰਗੜਦਾ ਹੋਇਆ, ਰੋਣੀ ਜਿਹੀ ਆਵਾਜ਼ ਚ ਬੋਲਿਆ | |
utt00000159 | ਸਕੁੰਤਲਾ ਬਸ ਤੈਨੂੰ ਮੇਰੀ ਸਹੁੰ ਇਸ ਗੱਲ ਦਾ ਮੁੜ ਕੇ ਕੋਈ ਨਾਂ ਨਾ ਲਈ ਜੇ ਤੂੰ ਮੇਰਾ ਦਿਲ ਦੁਖਾਉਣੋ ਨਾ ਟਲੀਓ ਤਾਂ ਮੈਂ ਕੁੱਝ ਖਾ ਕੇ ਮ ਸਕੁੰਤਲਾ ਨੇ ਝੱਟ ਉਹਦੇ ਮੂੰਹ ਅੱਗੇ ਹੱਥ ਦੇ ਲਿਆ, | |
utt00000160 | ਬੁਲਾਂ ਨੂੰ ਹੱਥ ਛੂੰਹਦਿਆਂ ਹੀ ਜੋਗਿੰਦਰ ਸਿੰਘ ਨੂੰ ਇਸ ਤਰ੍ਹਾਂ ਮਾਲੂਮ ਹੋਇਆ ਜਿਕਣ ਸਕੁੰਤਲਾ ਦਾ ਹੱਥ ਕੰਬ ਰਿਹਾ ਉਹਨੇ ਛੇਤੀ ਨਾਲ ਉਹਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਫੜ ਲਏ, ਫਿਰ ਉਹਦੀਆਂ ਬਾਹਵਾਂ ਫੜੀਆਂ, ਫਿਰ ਮੋਡਿਆਂ ਤੇ ਹੱਥ ਰੱਖੇ। | |
utt00000161 | ਪਰ ਇਹ ਸਾਰੇ ਅੰਗ ਇਸ ਤਰ੍ਹਾਂ ਕੰਬ ਰਹੇ ਸਨ ਮਾਨੋ ਬਰਫ਼ ਵਿੱਚੋਂ ਕੱਢੇ ਗਏ ਉਹ ਹੈਰਾਨ ਹੋ ਕੇ ਸਕੁੰਤਲਾ ਦੇ ਮੂੰਹ ਵੱਲ ਤੱਕਣ ਲੱਗ ਪਿਆ, ਤੇ ਉਹਨੇ ਡਿੱਠਾ ਕਿ ਸਕੁੰਤਲਾ ਦੇ ਅੱਥਰੂ ਵਗ ਵਗ ਕੇ | |
utt00000162 | ਉਹਦੀਆਂ ਗੱਲਾਂ ਤੇ ਠੋਢੀ ਤੇ ਫੈਲਦੇ ਜਾ ਰਹੇ ਸਨ ਉਹਨੇ ਕਾਹਲੀ ਨਾਲ ਸਕੁੰਤਲਾ ਨੂੰ ਕਿਹਾ ਹੈਂ ਸਕੁੰਤਲਾ ਤੂੰ ਇਸ ਤਰ੍ਹਾਂ ਰੋਂਦੀ ਪਈ ਹੈ ਤੇ ਕੰਬ ਰਹੀਂ ਹੈ, ਇਹ ਕੀ ਗੱਲ ਤੇਰਾ ਚਿਹਰਾ ਤਾਂ ਇਕਦਮ ਪੀਲਾ ਪੈਂਦਾ ਜਾ ਰਿਹਾ। | |
utt00000163 | ਗੱਲ ਹਜੇ ਮੂੰਹ ਚ ਹੀ ਸੀ ਕਿ ਸਕੁੰਤਲਾ ਉਹਦੇ ਮੋਢੇ ਤੇ ਹੀ ਉੱਠ ਕੇ ਬੇਹੋਸ਼ ਹੋ ਗਈ ਜੋਗਿੰਦਰ ਸਿੰਘ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨੇ ਛੇਤੀ ਨਾਲ |
End of preview. Expand
in Dataset Viewer.
README.md exists but content is empty.
Use the Edit dataset card button to edit it.
- Downloads last month
- 33